Exemplary Patient Experiences, Always.

 

Exemplary Patient Experiences, Always.

MRI ਮਰੀਜ਼ ਕਿਰਪਾ ਕਰਕੇ ਪੜ੍ਹ ਲਓ

ਮਲ-ਦੁਆਰ (ਗੁਦਾ) ਦੀ MRI ਦੁਆਰਾ ਜਾਂਚ ਦੀ ਤਿਆਰੀ ਬਾਰੇ ਜਾਣਕਾਰੀ

 

1.      ਬਹੁਤ ਜ਼ਰੂਰੀ ਹੈ ਕਿ ਤੁਹਾਡੇ MRI ਸਕੈਨ ਵਾਲੀ ਸਵੇਰ ਨੂੰ ਤੁਹਾਡਾ ਮਲ-ਦੁਆਰ (ਗੁਦਾ) ਬਿਲਕੁਲ ਖਾਲੀ ਹੋਵੇ।

  • ਫਾਰਮੇਸੀ ਤੋਂ ਫਲੀਟ ਅਨੀਮਾ ਖਰੀਦੋ ਅਤੇ ਹਿਦਾਇਤਾਂ ਦੀ ਪਾਲਣਾ ਕਰੋ।
    ਆਪਣਾ ਅਨੀਮਾ ਕਰੋ ਅਤੇ ਘਰ ਛੱਡਣ ਤੋਂ ਇੱਕ ਘੰਟਾ ਪਹਿਲਾਂ ਆਪਣੀ ਆਂਦਰ ਸਾਫ ਕਰੋ। ਜੇ ਤੁਹਾਨੂੰ ਕੋਲੈਕਟਮੀ (colectomy) ਜਾਂ ਇਲਿਓਸਟਮੀ (ileostomy) ਦੀ ਤਕਲੀਫ਼ ਹੈ ਤਾਂ ਫਲੀਟ ਅਨੀਮਾ ਦੀ ਵਰਤੋਂ ਨਾ ਕਰੋ।

2.     ਆਂਦਰ ਵਿਚ ਮੌਜੂਦ ਕਿਸੇ ਵੀ ਗੈਸ ਦਾ ਜਾਂਚ ਦੇ ਉੱਪਰ ਅਸਰ ਪੈ ਸਕਦਾ ਹੈ। ਜੇ ਤੁਹਾਡਾ ਮਲ ਦੁਆਰ ਖਾਲੀ ਹੈ ਤਾਂ ਅਸੀਂ ਤੁਹਾਡੇ ਪ੍ਰੋਸਟੇਟ ਦੀਆਂ ਵਧੀਆ
        ਕੁਆਲਟੀ ਦੀਆਂ ਤਸਵੀਰਾਂ ਲੈ ਸਕਾਂਗੇ ਜੋ ਸਹੀ ਜਾਂਚ ਲਈ ਜ਼ਰੂਰੀ ਹਨ।

3.       ਖੁਰਾਕ

  • ਜਾਂਚ ਤੋਂ ਪਹਿਲੇ ਰਾਤ ਦਾ ਖਾਣਾ – ਸਿਰਫ ਹਲਕਾ ਜਾਂ ਤਰਲ ਖਾਣਾ (ਸੂਪ, ਨਰਮ ਪਕਾਇਆ ਖਾਣਾ, ਪੁਡਿੰਗ ਆਦਿ) ਖਾਓ ਅਤੇ ਜ਼ਿਆਦਾ ਫਾਈਬਰ ਵਾਲੇ ਖਾਣੇ ਤੋਂ ਪਰਹੇਜ਼ ਕਰੋ।
  • MRI ਵਾਲੇ ਦਿਨ, MRI ਤੋਂ 4 ਘੰਟੇ ਪਹਿਲਾਂ ਤੱਕ ਤੁਸੀਂ ਸਿਰਫ ਕਲੀਅਰ ਤਰਲ ਲੈ ਸਕਦੇ ਹੋ। ਕ੍ਰੀਮ ਜਾਂ ਦੁੱਧ ਲੈਣਾ ਮਨ੍ਹਾਂ ਹੈ।
  • MRI ਤੋਂ ਇੱਕ ਘੰਟਾ ਪਹਿਲਾਂ ਤੱਕ ਤੁਸੀਂ ਪਾਣੀ ਪੀ ਸਕਦੇ ਹੋ।

4.       ਦਵਾਈਆਂ

  • MRI ਤੋਂ ਪਹਿਲਾਂ ਵਾਲੇ ਦਿਨ ਅਤੇ MRI ਵਾਲੇ ਦਿਨ ਤੁਸੀਂ ਡਾਕਟਰ ਦੀਆਂ ਦੱਸੀਆਂ ਹੋਈਆਂ ਸਾਰੀਆਂ ਦਵਾਈਆਂ ਲੈ ਸਕਦੇ ਹੋ ਬਸ਼ਰਤੇ ਕਿ ਉਹ ਖਾਣ-ਪੀਣ ਸਬੰਧੀ ਉਪਰਲੀਆਂ ਬੰਦਸ਼ਾਂ ਉੱਪਰ ਅਸਰ ਨਾ ਪਾਉਂਦੀਆਂ ਹੋਣ। ਜੇ ਤੁਹਾਨੂੰ ਪੱਕਾ ਯਕੀਨ ਨਾ ਹੋਵੇ ਤਾਂ ਕਿਰਪਾ ਕਰਕੇ ਆਪਣੇ ਡਾਕਟਰ ਜਾਂ ਫਾਰਮੇਸਿਸਟ ਨਾਲ ਸਲਾਹ ਕਰੋ।
  • MRI ਵਾਲੇ ਦਿਨ ਡਾਕਟਰ ਦੀਆਂ ਦੱਸੀਆਂ ਦਵਾਈਆਂ ਆਪਣੇ ਨਾਲ ਲੈ ਕੇ ਆਉ।
  • ਜੇ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਅਤੇ ਦਵਾਈ ਲੈਂਦੇ ਹੋ ਤਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

ਟੈਸਟ ਤੋਂ ਇਕਦਮ ਪਹਿਲਾਂ ਕਿਰਪਾ ਕਰਕੇ ਆਪਣਾ ਬਲੈਡਰ ਖਾਲੀ ਕਰੋ ਅਤੇ ਬਾਥਰੂਮ ਦੀ ਵਰਤੋਂ ਕਰੋ ਅਤੇ ਹੇਠਾਂ ਵਲ ਦਬਾਅ ਪਾਓ ਤਾਂ ਜੋ MRI ਜਾਂਚ ਰੂਮ ਵਿਚ ਜਾਣ ਤੋਂ ਪਹਿਲਾਂ ਤੁਹਾਡੇ ਮਲ ਦੁਆਰ ਵਿਚ ਗੈਸ ਘੱਟ ਹੋ ਜਾਏ।

MRI ਰੂਮ ਵਿਚ ਸਾਡੀ ਨਰਸ 60 ਸੀ.ਸੀ. ਜੈੱਲ ਤੁਹਾਡੇ ਮਲ ਦੁਆਰ ਵਿਚ ਪਾਉਣ ਲਈ ਇੱਕ ਛੋਟਾ ਸਿਰਾ ਅੰਦਰ ਪਾਏਗੀ ਤਾਂ ਜੋ ਮਲ ਦੁਆਰ ਵਿਚ ਜੇ ਕੋਈ ਫੋੜਾ ਜਾਂ ਰਸੌਲੀ ਹੈ ਤਾਂ ਉਸਨੂੰ ਜ਼ਿਆਦਾ ਚੰਗੀ ਤਰ੍ਹਾਂ ਦੇਖਿਆ ਜਾ ਸਕੇ। ਅਤੇ ਤੁਹਾਡੀਆਂ ਤਸਵੀਰਾਂ ਦੇ ਮੁਲਾਂਕਣ ਵਿਚ ਰੇਡੀਆਲੋਜਿਸਟ ਨੂੰ ਮਦਦ ਮਿਲ ਸਕੇ।

Uncommon content coming soon.