Exemplary Patient Experiences, Always.

 

Exemplary Patient Experiences, Always.

MRI ਮਰੀਜ਼ ਕਿਰਪਾ ਕਰਕੇ ਪੜ੍ਹ ਲਓ

ਇਹ ਜਾਣਕਾਰੀ ਹਾਲਟਨ ਹੈਲਥਕੇਅਰ ਦੇ ਉਹਨਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਦਾ M R I (ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ) ਸਕੈਨ ਨਾਂ ਦਾ ਟੈਸਟ ਹੋਣਾ ਹੈ।

MRI ਸਕੈਨਰ ਵਿੱਚ ਇੱਕ ਸ਼ਕਤੀਸ਼ਾਲੀ ਚੁੰਬਕ ਅਤੇ ਰੇਡੀਓ ਤਰੰਗਾਂ ਦੀ ਵਰਤੋਂ ਕਰਕੇ ਮਨੁੱਖੀ ਸਰੀਰ ਦੀਆਂ ਬਿਹਤਰੀਨ ਵਿਸਤ੍ਰਿਤ ਤਸਵੀਰਾਂ, ਖਾਸ ਤੌਰ ‘ਤੇ ਕੋਮਲ ਟਿਸ਼ੂਆਂ, ਜਿਵੇਂ ਦਿਮਾਗ਼, ਰੀੜ੍ਹ ਦੀ ਹੱਡੀ ਅਤੇ ਮਾਸ-ਪੇਸ਼ੀਆਂ ਦੀਆਂ ਤਸਵੀਰਾਂ, ਲਈਆਂ ਜਾਂਦੀਆਂ ਹਨ।  MRI ਵਿਚ ਐਕਸਰੇ ਜਾਂ ਰੈਡਿਏਸ਼ਨ ਦੀ ਵਰਤੋਂ ਨਹੀਂ ਕੀਤੀ ਜਾਂਦੀ। ਹਾਲਾਂਕਿ ਬਿਨਾਂ ਹਿਲੇ-ਜੁਲੇ, ਆਮ ਤੌਰ ਤੇ ਪਿੱਠ ਦੇ ਭਾਰ, ਲੇਟੇ ਰਹਿਣ ਕਾਰਨ ਥੋੜੀ ਬੇਅਰਾਮੀ ਹੋ ਸਕਦੀ ਹੈ ਪਰ ਵੈਸੇ ਇਹ ਪ੍ਰਕਿਰਿਆ ਦਰਦ-ਰਹਿਤ ਹੈ ਅਤੇ ਇਸ ਵਿਚ ਆਮ ਤੌਰ ਤੇ 20 ਤੋਂ 60 ਮਿੰਟ ਲਗਦੇ ਹਨ।

MRI ਵਿਚ ਵਰਤੇ ਜਾਣ ਵਾਲੇ ਸ਼ਕਤੀਸ਼ਾਲੀ ਚੁੰਬਕ ਦਾ ਕੁਝ ਮਰੀਜ਼ਾਂ ਉੱਪਰ ਗੰਭੀਰ ਅਸਰ ਹੋ ਸਕਦਾ ਹੈ, ਇਸ ਲਈ ਹਰ ਵਿਜ਼ਿਟ ‘ਤੇ ਸਾਨੂੰ ਤੁਹਾਡੀ MRI ਸਕ੍ਰੀਨਿੰਗ ਦੀ ਸਮੀਖਿਆ ਕਰਨੀ ਜ਼ਰੂਰੀ ਹੈ। ਜੇ ਤੁਹਾਨੂੰ ਕੋਈ ਸਵਾਲ ਸਮਝ ਨਾ ਆਵੇ ਤਾਂ ਕਿਰਪਾ ਕਰਕੇ ਸਾਡੇ ਟੈਕਨਾਲੋਜਿਸਟ ਕੋਲੋਂ ਪੁੱਛਣ ਤੋਂ ਨਾ ਝਿਜਕੋ।

ਕੁਝ ਜਾਂਚਾਂ ਵਿਚ ਕੰਟ੍ਰਾਸਟ ਜਾਂ “ਰੰਗ” ਦਾ ਇੰਜੈਕਸ਼ਨ ਲਗਾਉਣਾ ਜ਼ਰੂਰੀ ਹੁੰਦਾ ਹੈ ਅਤੇ ਇਸਦੇ ਲਈ Gadovist® ਜਾਂ ਆਮ ਤੌਰ ਤੇ “Gadolinium” ਨਾਂ ਦੇ ਇੱਕ ਖਾਸ ਕੰਟ੍ਰਾਸਟ ਏਜੰਟ ਦੀ ਵਰਤੋਂ ਕੀਤੀ ਜਾਂਦੀ ਹੈ। 

ਕਈ MRI ਅਧਿਐਨਾਂ ਵਿਚ Gadolinium ਦੇ ਇੰਜੈਕਸ਼ਨ ਆਮ ਦਿੱਤੇ ਜਾਂਦੇ ਹਨ ਤਾਂ ਜੋ ਰੇਡਿਆਲੋਜਿਸਟ (MRI ਮਾਹਰ) ਦਿਮਾਗ਼, ਨਾੜੀਆਂ, ਗੁਰਦੇ, ਕਲੇਜੇ ਅਤੇ ਦੂਜੇ ਅੰਗਾਂ ਦੇ ਕੁਝ ਖਾਸ ਇਲਾਕਿਆਂ ਦਾ ਨਿਦਾਨ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਣ।

ਜੇ ਤੁਸੀਂ ਕਿਸੇ ਗੁਰਦਾ ਵਿਸ਼ੇਸ਼ੱਗ (ਨੈਫਰਾਲੋਜਿਸਟ) ਕੋਲ ਜਾਂਦੇ ਹੋ ਜਾਂ ਜੇ ਤੁਹਾਡਾ ਗੁਰਦੇ ਦੀ ਬਿਮਾਰੀ ਜਾਂ ਡਾਇਲਸਿਸ ਦਾ ਇਤਹਾਸ ਹੈ ਤਾਂ ਇਸਦੀ ਜਾਣਕਾਰੀ ਸਾਡੇ ਸਟਾਫ ਨੂੰ ਦਿਉ ਕਿਉਂਕਿ ਇਹਨਾਂ ਤਕਲੀਫਾਂ ਦਾ ਅਸਰ ਤੁਹਾਡੀ ਕੰਟ੍ਰਾਸਟ ਰੰਗ ਦੇ ਇੰਜੈਕਸ਼ਨ ਲੈਣ ਦੀ ਯੋਗਤਾ ਤੇ ਪੈ ਸਕਦਾ ਹੈ। ਜੇ ਕੰਟ੍ਰਾਸਟ ਦੇ ਪਿਛਲੇ ਇੰਜੈਕਸ਼ਨਾਂ ਨਾਲ ਤੁਹਾਨੂੰ ਕੋਈ ਤਕਲੀਫ ਹੋਈ ਹੋਵੇ ਜਾਂ ਜੇ ਤੁਹਾਨੂੰ ਕਿਸੇ ਦਵਾਈ ਤੋਂ ਐਲਰਜੀ, ਕਿਸੇ ਖਾਣ-ਪੀਣ ਦੀ ਚੀਜ਼ ਤੋਂ ਐਲਰਜੀ, ਦਮਾ ਜਾਂ ਪਰਾਗ-ਤਾਪ (ਹੇ ਫੀਵਰ) ਦੀ ਤਕਲੀਫ ਹੋਵੇ ਤਾਂ ਕਿਰਪਾ ਕਰਕੇ ਇਸਦੇ ਬਾਰੇ ਸਾਨੂੰ ਦੱਸੋ।

ਕੰਟ੍ਰਾਸਟ ਰੰਗ ਦੇਣ ਦੇ ਲਈ ਤੁਹਾਡੇ ਹੱਥ ਜਾਂ ਬਾਂਹ ਦੀ ਨਸ ਵਿਚ ਸੂਈ ਪਾਣੀ ਪਵੇਗੀ।

ਜ਼ਿਆਦਾਤਰ ਲੋਕਾਂ ਨੂੰ ਰੰਗ ਗ੍ਰਹਿਣ ਕਰਨ ਵਿਚ ਕੋਈ ਤਕਲੀਫ ਨਹੀਂ ਹੁੰਦੀ। ਜੇ ਅਜਿਹੀਆਂ ਪ੍ਰਤਿਕਿਰਿਆਵਾਂ ਹੁੰਦੀਆਂ ਵੀ ਹਨ ਤਾਂ ਉਹ ਬਹੁਤ ਵਿਰਲੇ ਕਦੇ ਹੁੰਦੀਆਂ ਹਨ ਅਤੇ ਮਾਮੂਲੀ ਲੱਛਣਾਂ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਮਤਲੀ, ਉਲਟੀਆਂ, ਖਾਰਸ਼ ਅਤੇ ਧਫੜੀ ਸ਼ਾਮਿਲ ਹਨ। ਇਹ ਲੱਛਣ ਆਮ ਤੌਰ ‘ਤੇ ਬਿਨਾਂ ਕਿਸੇ ਇਲਾਜ ਦੇ ਚਲੇ ਜਾਂਦੇ ਹਨ ਜਾਂ ਦਵਾਈ ਦੀ ਲੋੜ ਪੈਣ ਤੇ ਛੇਤੀ ਠੀਕ ਹੋ ਜਾਂਦੇ ਹਨ।

100,000 ਵਿਚੋਂ 1 ਮਾਮਲੇ ਵਿਚ ਜ਼ਿਆਦਾ ਤੀਬਰ ਪ੍ਰਤਿਕਿਰਿਆਵਾਂ ਹੋ ਸਕਦੀਆਂ ਹਨ ਜਿਨ੍ਹਾਂ ਵਿਚ ਬਲੱਡ ਪ੍ਰੈਸ਼ਰ ਦਾ ਘੱਟ ਹੋਣਾ ਅਤੇ ਦਿਲ ਦੀ ਧੜਕਣ ਦਾ ਅਨਿਯਮਿਤ ਹੋਣਾ ਸ਼ਾਮਿਲ ਹਨ। ਜੇ ਕੋਈ ਉੱਪਰ ਦੱਸੀ ਸਮੱਸਿਆ ਹੁੰਦੀ ਹੈ ਤਾਂ ਉਸਦਾ ਲੋੜੀਂਦਾ ਇਲਾਜ ਕੀਤਾ ਜਾਏਗਾ।

ਤੁਹਾਡੇ ਮਾਮਲੇ ਦੇ ਇੰਚਾਰਜ ਮੈਡੀਕਲ ਸਟਾਫ ਨੂੰ ਇਹਨਾਂ ਜੋਖਮਾਂ ਅਤੇ ਸੰਭਾਵੀ ਸਮੱਸਿਆਵਾਂ ਦੀ ਜਾਣਕਾਰੀ ਹੈ। ਉਹਨਾਂ ਦੇ ਵਿਚਾਰ ਵਿਚ ਇੰਜੈਕਸ਼ਨ ਰਾਹੀਂ ਪਹੁੰਚਾਏ ਗਏ ਰੰਗ ਦੇ ਨਾਲ ਮਿਲੀ ਜਾਣਕਾਰੀ ਨਾਲ ਤੁਹਾਡੀ ਜਾਂਚ ਦੇ ਵਿਸ਼ਲੇਸ਼ਣ ਦੀ ਕੋਸ਼ਸ਼ ਵਿਚ ਲਾਭ ਹੋਵੇਗਾ

ਜੇ ਕੰਟ੍ਰਾਸਟ ਵਾਲੀ ਜਾਂਚ ਬਾਰੇ ਕੋਈ ਹੋਰ ਸਵਾਲ ਹੋਣ ਜਿਨ੍ਹਾਂ ਦਾ ਜਵਾਬ ਟੈਕਨਾਲੋਜਿਸਟ ਜਾਂ ਨਰਸ ਨੇ ਨਾ ਦਿੱਤਾ ਹੋਵੇ, ਤਾਂ ਰੇਡਿਆਲੋਜਿਸਟ ਇਹਨਾਂ ਦੀ ਵਿਆਖਿਆ ਕਰ ਸਕਦਾ ਹੈ। ਟੈਕਨਾਲੋਜਿਸਟ ਤੁਹਾਨੂੰ ਕੋਈ ਤਸਵੀਰਾਂ ਨਹੀਂ ਦਿਖਾ ਸਕਦੇ ਅਤੇ ਨਾ ਹੀ ਤੁਹਾਡੇ ਨਤੀਜਿਆਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਦੇ ਸਕਦੇ ਹਨ। ਨਤੀਜਿਆਂ ਬਾਰੇ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।

ਸਾਡੇ ਸਿਹਤ ਕਾਰਜ-ਸਥਲ ਵਿਚ ਸਾਡੇ ਸਟਾਫ਼ ਲਈ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਜਾਂ ਨਾਮੰਜ਼ੂਰ ਵਰਤਾਉ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ।  ਅਸੀਂ ਤੁਹਾਡੇ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ ਅਤੇ ਸਾਨੂੰ ਤੁਹਾਡੀ ਦੇਖਭਾਲ ਦਾ ਹਿੱਸਾ ਬਣਨ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ।

Uncommon content coming soon.