Exemplary Patient Experiences, Always.

 

Exemplary Patient Experiences, Always.

ਛਾਤੀ ਦੀ ਬਾਇਓਪਸੀ ਦੇ ਬਾਅਦ ਹਸਪਤਾਲੋਂ ਛੁੱਟੀ ਦੇ ਸਮੇਂ ਹਦਾਇਤਾਂ 

ਅੱਜ ਤੁਹਾਡੀ ਛਾਤੀ ਦੀ ਬਾਇਓਪਸੀ ਹੋਈ ਸੀ। ਬਾਇਓਪਸੀ ਵਾਲੀ ਥਾਂ ‛ਤੇ ਹੱਥ ਲਾਉਣ ਨਾਲ ਦੁਖਦਾ ਹੋਣਾ ਜਾਂ ਝਰੀਟਾਂ ਹੋਣਾ ਇੱਕ ਸਧਾਰਨ ਗੱਲ ਹੈ। ਜੇ ਦਰਦ ਹੋ ਰਿਹਾ ਹੈ ਤਾਂ ਤੁਸੀਂ ਰੈਗੂਲਰ ਜਾਂ ਵਾਧੂ ਸ਼ਕਤੀ ਵਾਲੀ ਐਸਿਟਾਮੀਨੋਫੇਨ (ਟਾਇਲੇਨੌਲ) ਲਉ ਪਰ ਐਸਪੀਰੀਨ ਨਾ ਲਉ ਕਿਉਂਕਿ ਉਹ ਲਹੂ ਦੇ ਗਤਲੇ ਬਣਨ ਵਿਚ ਰੁਕਾਵਟ ਪਾ ਸਕਦੀ ਹੈ। ਇਸ ਥਾਂ ’ਤੇ ਬਰਫ ਰੱਖਣ ਨਾਲ ਚਮੜੀ ‛ਤੇ ਦਾਗ਼ ਘੱਟ ਪੈਣਗੇ। ਛਾਤੀ ਦੀ ਹਿਲਣਾ-ਜੁਲਣਾ ਘੱਟ ਕਰਨ ਲਈ ਰਾਤੀਂ ਬ੍ਰਾ ਪਾਈ ਜਾ ਸਕਦੀ ਹੈ।

ਹੇਠਲੀਆਂ ਸੇਧਾਂ ਤੁਹਾਡੀ ਸੁਰੱਖਿਆ ਲਈ ਦਿੱਤੀਆਂ ਜਾਂਦੀਆਂ ਹਨ:

  1. ਜੇ ਤੁਸੀਂ ਹੇਠਲਿਆਂ ਵਿੱਚੋਂ ਕੋਈ ਵੀ ਲੱਛਣ ਦੇਖਦੇ ਹੋ ਤਾਂ ਫੌਰਨ ਡਾਕਟਰੀ ਮਦਦ ਲਉ: 
  1. ਤੀਬਰ ਜਾਂ ਅਚਾਨਕ ਸਾਹ ਚੜ੍ਹਨਾ, ਸਾਹ ਲੈਣ ਵਿਚ ਕਠਨਾਈ
  2. ਬਾਇਓਪਸੀ ਵਾਲੀ ਥਾਂ ’ਤੇ ਅਚਾਨਕ ਦਰਦ ਵਿਚ ਵਾਧਾ
  3. ਅਚਾਨਕ ਪਸੀਨਾ ਆਉਣਾ ਅਤੇ ਸਿਰ ਚਕਰਾਉਣਾ
  1. ਬਾਇਓਪਸੀ ਦੇ ਬਾਅਦ ਭਾਰੀਆਂ ਚੀਜ਼ਾਂ ਚੁੱਕਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ ਅਤੇ ਆਮ ਕੰਮ-ਕਾਜ ਤੁਸੀਂ ਅਗਲੇ ਦਿਨ ਸ਼ੁਰੂ ਕਰ ਸਕਦੇ ਹੋ।
  1. ਬਾਇਓਪਸੀ ਦੇ ਬਾਅਦ ਉਸੇ ਦਿਨ ਸ਼ਾਵਰ ਜਾਂ ਬਾਥ ਨਾ ਲਉ। ਜੇ ਤੁਹਾਡੀ ਡ੍ਰੇਸਿੰਗ ਜਾਲੀਦਾਰ ਹੈ ਤਾਂ ਅਗਲੇ ਦਿਨ ਸਵੇਰੇ ਉਸ ਨੂੰ ਹਟਾ ਦਿਉ ਅਤੇ ਫੇਰ ਤੁਸੀਂ ਸ਼ਾਵਰ ਜਾਂ ਬਾਥ ਲੈ ਸਕਦੇ ਹੋ। ਇਸ ਥਾਂ ਨੂੰ ਸੁਕਾਉਣ ਲਈ ਹਲਕਾ ਥਪਥਪਾਉ। ਜੇ ਬਾਇਓਪਸੀ ਵਾਲੀ ਥਾਂ ‛ਤੇ ਸਟੇਰੀ-ਸਟ੍ਰਿਪ ਲੱਗੀ ਹੋਈ ਹੈ ਅਤੇ ਜੇ ਉਹ ਕਿਨਾਰਿਆਂ ਤੋਂ ਮੁੜਨੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਉਸਨੂੰ ਹਟਾ ਸਕਦੇ ਹੋ। ਇਸ ਸਟ੍ਰਿਪ ਨੂੰ 7 ਦਿਨਾਂ ਦੇ ਅੰਦਰ ਹਟਾਉਣਾ ਬਹੁਤ ਜ਼ਰੂਰੀ ਹੈ।
 
ਇਸ ਜਾਣਕਾਰੀ ਦੀ ਵਰਤੋਂ ਸਿਰਫ ਜਾਣਕਾਰੀ ਵਜੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਇਸਦਾ ਉਦੇਸ਼ ਪੇਸ਼ੇਵਰਾਨਾ ਡਾਕਟਰੀ ਸਲਾਹ, ਨਿਦਾਨ ਜਾਂ ਇਲਾਜ ਦੀ ਥਾਂ ਲੈਣਾ ਨਹੀਂ ਹੈ। ਕਿਸੇ ਵੀ ਵਿਸ਼ੇਸ਼ ਡਾਕਟਰੀ ਤਕਲੀਫ ਦੇ ਲਈ ਕਿਰਪਾ ਕਰਕੇ ਆਪਣੇ ਸਿਹਤ ਪ੍ਰੋਵਾਈਡਰ ਨਾਲ ਸਲਾਹ ਕਰੋ। ਇਹਨਾਂ ਸਮੱਗਰੀਆਂ ਦੀ ਇੱਕ ਕਾਪੀ ਸਿਰਫ ਗੈਰ-ਵਪਾਰਕ ਉਦੇਸ਼ਾਂ ਲਈ ਦੁਬਾਰਾ ਪ੍ਰਿੰਟ ਕੀਤੀ ਜਾ ਸਕਦੀ ਹੈ।
 

Uncommon content coming soon.